ਜੋਤਿਸ਼ ਕੋਈ ਚਮਤਕਾਰ ਨਹੀਂ ਕਰਦਾ ਅਤੇ ਨਾ ਹੀ ਮਨੁੱਖ ਆਪਣੇ ਪਿਛਲੇ ਜਨਮਾ ਦੇ ਕਰਮਾ ਦੇ ਫਲ ਤੋਂ ਬੱਚ ਸਕਦਾ ਹੈ। ਅੱਜ ਨੀਮ ਹਕੀਮਾਂ ਵਾਂਗ ਕਈ ਜੋਤਿਸ਼ੀ ਬੈਠੇ ਹਨ ਜਿਨ੍ਹਾਂ ਦਿਆਂ ਵਿੱਦਿਅਕ ਯੋਗੇਯਤਾਵਾਂ ਨਾਂ ਬਰਾਬਰ ਹਨ ਅਤੇ ਲੋਗਾਂ ਨੂੰ ਡਰਾ ਕੇ ਪੈਸੇ ਲੁਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਅੱਸੀ ਇਹ ਵੀ ਨਹੀਂ ਕੇਹ ਸਕਦੇ ਕਿ ਸਬ ਝੁਠ ਹੈ। ਮਹਾਰਿਸ਼ੀ ਭ੍ਰਿਗੂ ਅਤੇ ਪਰਾਸ਼ਰ ਜੀ ਵਲੋਂ ਕਹੇ ਕਥਨ ਵੀ ਝੁਠੇ ਨਹੀਂ ਕਹੇ ਜਾ ਸਕਦੇ। ਮਨੁੱਖ ਦੇ ਪਿਛਲੇ ਜਨਮ ਦੇ ਫਲ ਤੇ ਭੋਗਣੇ ਪੈਣੇ ਨੇ ਪਰ ਭੋਗਣ ਵੇਲੇ ਕਸਟ ਘਟ ਹੋਵੇ ਇਸ ਨੂੰ ਜੋਤਿਸ਼ ਉਪਾਏ ਕਰਨ ਨਾਲ ਸੌਖਾ ਕੀਤਾ ਜਾ ਸਕਦਾ ਹੈ। ਤਿੰਨ ਵਿਦਿਆਂ ਆਪਣਾ ਕੇ ਜੀਵਨ ਨੂੰ ਸੌਖਾ ਬਣਾਇਆ ਜਾ ਸਕਦਾ ਹੈ (1) ਮਨਿ ਭਾਵ ਨਗਾਂ ਯਾਂ ਰਤਨਾ (Gem stones) ਤੋਂ ਹੈ, ਕੁਲ ਚੌਰਾਸੀ ਤਰੀਕੇ ਦੇ ਨਗਾਂ ਬਾਰੇ ਉਲੇਖ ਮਿਲਦਾ ਹੈ। ਸੂਰਜ ਗ੍ਰਹਿ ਨੂੰ ਉੱਚ ਕਰਨ ਵਾਸਤੇ ਮਾਣਿਕ ਰਤਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਸੂਰਜ ਨੂੰ ਬਲ ਮਿਲਣ ਕਾਰਨ ਮਨੁੱਖ ਦਾ ਰਾਜ ਦਰਬਾਰ ਉੱਚ ਹੁੰਦਾ ਹੈ। ਚੰਦਰਮਾ ਗ੍ਰਹਿ ਦਾ ਰਤਨ ਮੋਤੀ ਹੈ ਜਿਸ ਨੂੰ ਪੇਹੀਣਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਇਸੇ ਤਰ੍ਹਾਂ ਮੰਗਲ ਗ੍ਰਹਿ ਵਾਸਤੇ ਮੂੰਗਾ, ਬੁੱਧ ਵਾਸਤੇ ਪੰਨਾ, ਗੁਰੂ ਗ੍ਰਹਿ ਵਾਸਤੇ ਪੁਖਰਾਜ, ਸ਼ੁਕਰ ਗ੍ਰਹਿ ਲਈ ਹੀਰਾ, ਸ਼ਨੀ ਗ੍ਰਹਿ ਨੂੰ ਉੱਚ ਕਰਨ ਲਈ ਨੀਲਮ, ਰਾਹੂ ਵਾਸਤੇ ਗੋਮੇਧ ਅਤੇ ਕੇਤੁ ਗ੍ਰਹਿ ਨੂੰ ਉੱਚ ਕਰਨ ਵਾਸਤੇ ਲਾਹਸੁਣਿਆ ਯਾਂ ਕੈਟਸ ਆਇ ਰਤਨ ਪਾਇਆ ਜਾਂਦਾ ਹੈ। ਰਤਨ ਖਾਸ ਦਿਨ ਵਾਰ ਨੂੰ ਇਸ ਦੀ ਬਣਦੀ ਉਂਗਲ ਵਿਚ ਪਾਉਣਾ ਚਾਹੀਦਾ ਹੈ. (2) ਮੰਤ੍ਰ ਜਾਂ ਗੁਰੂ ਵੱਲੋਂ ਦਿੱਤਾ ਪਾਠ ਕਰਨ ਨਾਲ ਵੀ ਮੰਦੇ ਕੰਮਾਂ ਅਤੇ ਗ੍ਰਹਿ ਦੇ ਮਾੜੇ ਪ੍ਰਭਾਵਾਂ ਤੋਂ ਬੱਚਿਆ ਜਾ ਸਕਦੇ। ਵੈਦਿਕ ਮੰਤ੍ਰ ਯਾਣੀ ਸੁਕਤਾਂ ਜਾਂ ਬਾਣੀ ਦਾ ਪਾਠ ਕਰਨ ਨਾਲ ਲਾਭ ਹੁੰਦਾ ਹੈ। ਮਾਤਾ ਬੰਗਲਾਮੁਖੀ, ਵਿਸ਼ਨੁਸਾਹਸਤ੍ਰਨਾਮਾ, ਮਹਾ ਮ੍ਰਤੁਏੰਜੇ, ਦੁਰਗਾ ਸਪਤਸ਼ਤੀ ਦਾ ਪਾਠ ਕਰਨਾ ਲਾਭਕਾਰੀ ਹੁੰਦਾ ਹੈ।(3) ਔਸਿਧੀ ਯਾਨੀ medicine ਦੀ ਵਰਤੋਂ ਕਿਸੀ ਯੋਗ ਵੈਦ ਜਾਂ ਡਾਕਟਰ ਤੋਂ ਸਲਾਹ ਕਰ ਕੇ ਖਾਨ ਨਾਲ ਸਰੀਰ ਨੂੰ ਨਰੋਆ ਰੱਖਿਆ ਜਾ ਸਕਦੇ। ਕਲਯੁਗ ਵਿਚ ਤੇ ਔਸ਼ਦੀ ਜਾਂ ਮੈਡੀਸਿਨ ਲੈਣਾ ਜਰੂਰੀ ਹੁੰਦਾ ਜਾ ਰਿਹਾ ਹੈ ਕਿਊਂਕਿ ਸਾਡੇ ਖਾਨ ਪਾਣ ਦੇ ਢੰਗ ਦਾ ਵਿਗੜਨਾ ਤੇ ਦੂਸ਼ਿਤ ਵਾਤਾਵਰਣ ਦਾ ਵਾਦਾ ਹੋਣਾ ਇਸ ਦਾ ਮੁਖ ਕਾਰਨ ਹੈ।
ਲਾਲ ਕਿਤਾਬ, ਪ੍ਰਾਸ਼ਰੀ, ਜੈਮਿਨੀ, ਅੰਕ ਵਿਗਿਆਨ ਦੇ ਅਨੁਸਾਰ ਕੁੰਡਲੀ ਤੇ ਵਰਸਫਲ ਕੁੰਡਲੀ ਅਨੁਸਾਰ ਉਪਾਏ ਕਰਨ ਨਾਲ ਲਾਭ ਮਿਲਦਾ ਹੈ।ਇਥੇ ਇਹ ਸਪੱਸਟ ਕਰਨਾ ਜਰੂਰੀ ਹੈ ਕੇ ਉੱਚ ਗ੍ਰਹਿ ਦਾ ਦਾਨ ਦੇਣ ਨਾਲ ਘਾਟਾ ਅਤੇ ਕਮਜ਼ੋਰ ਗ੍ਰੇਗ ਦਾ ਦਾਨ ਕਰਨ ਨਾਲ ਲਾਭ, ਯੋਗਕਾਰਕ ਗ੍ਰਹਿ ਜਾਂ ਲੱਗਣ ਦੇ ਸਵਾਮੀ ਦਾ ਰਤਨ ਪਾਉਣ ਨਾਲ ਜਰੂਰ ਲਾਭ ਮਿਲਦੇ।
No comments:
Post a Comment
Note: only a member of this blog may post a comment.